ਹਰ ਉਹ ਪਲ, ਜੋ ਤੇਰੀ ਯਾਦ ਤੋਂ ਬਗ਼ੈਰ ਬੀਤਿਆ, ਗੁਨਾਹ ਬਣ ਗਿਆ । ਜਿਉਂ-ਜਿਉਂ ਤੇਰੇ ਨਜ਼ਦੀਕ ਹੁੰਦਾ ਜਾ ਰਿਹਾ ਹਾਂ, ਤਿਉਂ-ਤਿਉਂ ਆਪਣੇ ਕੀਤੇ ਗੁਨਾਹਾਂ ਦਾ ਅਹਿਸਾਸ ਵੀ ਤਿੱਖਾ ਹੁੰਦਾ ਜਾ ਰਿਹਾ ਹੈ । ਸੋਰਠਿ ਮਹਲਾ ੫ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ [...]