ਭੰਗ ਦੇ ਵਿਸ਼ੇ ‘ਤੇ ਟ੍ਰੈਕਟ ਵੰਡੇਗੀ ਅੰਮ੍ਰਿਤਵਲਡ ਡੋਟ ਕੋਮ

ਭਾਵੇਂ ਅੰਮ੍ਰਿਤਵਲਡ ਡੋਟ ਕੋਮ ਨੇ ਇਂਟਰਨੇੱਟ ‘ਤੇ ਕਈ ਲੇਖ ਪ੍ਰਕਾਸ਼ਿਤ ਕੀਤੇ ਹਨ, ਇਹ ਮਹਿਸੂਸ ਕੀਤਾ ਗਿਆ ਹੈ ਕਿ ਕੁੱਝ ਲੇਖ ਕਾਗ਼ਜ਼ ‘ਤੇ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ ਤੇ ਉਨ੍ਹਾਂ ਦਰਮਿਆਨ ਵੰਡੇ ਜਾਣੇ ਚਾਹੀਦੇ ਹਨ, ਜੋ ਇੰਟਰਨੇੱਟ ਦੀ ਵਰਤੋਂ ਨਹੀਂ ਕਰਦੇ ।

ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’ ਨੂੰ ਇਹ ਸੂਚਿਤ ਕੀਤਾ ਗਿਆ ਹੈ ਕਿ ਖ਼ਾਸ ਮੌਕਿਆਂ ‘ਤੇ ਯਮੁਨਾਨਗਰ ਜ਼ਿਲ੍ਹੇ ਦੇ ਛਛਰੌਲੀ ਦੇ ਆਸ-ਪਾਸ ਕੁੱਝ ਗੁਰਦੁਆਰਿਆਂ ਵਿੱਚ ਭੰਗ ਵਰਤਾਈ ਜਾਂਦੀ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ, ਪਹਿਲਾ ਟ੍ਰੈਕਟ ਭੰਗ ਦੇ ਵਿਸ਼ੇ ‘ਤੇ ਪੰਜਾਬੀ ਬੋਲੀ ਵਿੱਚ ਛਾਪ ਕੇ ਉਸ ਇਲਾਕੇ ਵਿੱਚ ਵੰਡਿਆ ਜਾਏਗਾ । ਵੈੱਬਸਾਈਟ ਅੰਮ੍ਰਿਤਵਲਡ ਡੋਟ ਕੋਮ ‘ਤੇ ਪਹਿਲਾਂ ਹੀ ਇੱਕ ਲੇਖ ਭੰਗ ਦੇ ਵਿੱਸ਼ੇ ‘ਤੇ ਛੱਪਿਆ ਹੋਇਆ ਹੈ । ਇਸੇ ਲੇਖ ਨੂੰ ਕਾਗ਼ਜ਼ ਉੱਤੇ ਛਾਪ ਕੇ ਵੰਡਿਆ ਜਾਏਗਾ ।