ਸੁੱਖਨਿਧਾਨ/ਭੰਗ ਬਾਰੇ ਟ੍ਰੈਕਟ ਵੰਡਿਆ

ਜਿਵੇਂ ਕਿ ਅੰਮ੍ਰਿਤਵਲਡ ਡੋਟ ਕੋਮ ਨੇ ਐਲਾਨ ਕੀਤਾ ਸੀ, ਪੰਜਾਬੀ ਵਿੱਚ ਇੱਕ ਟ੍ਰੈਕਟ (“ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸੁੱਖਨਿਧਾਨ {ਭੰਗ} ਦਾ ਭੋਗ”) ਪਾਠਕਾਂ ਵਿੱਚ, ਖ਼ਾਸ ਕਰਕੇ ਛਛਰੌਲੀ (ਹਰਿਆਣਾ) ਅਤੇ ਕੁਝ ਹੋਰ ਪਿੰਡਾਂ ਵਿੱਚ ਵੰਡਿਆ ਗਿਆ ਹੈ। ਇਸ ਪੰਜਾਬੀ ਲੇਖ ਦਾ ਇੰਟਰਨੈੱਟ ਰੂਪ ਸਾਡੀ ਵੈੱਬਸਾਈਟ ‘ਤੇ ਮੌਜੂਦ ਹੈ।

ਚਾਹੇ ਅਜੇ ਪੂਰੀ ਫ਼ੀਡਬੈਕ ਆਉਣੀ ਬਾਕੀ ਹੈ, ਇੰਝ ਜਾਪਦਾ ਹੈ ਕਿ ਟ੍ਰੈਕਟ ਵੰਡਣ ਨਾਲ ਗੁਰਮਤਿ ਦੇ ਸੰਦੇਸ਼ ਨੂੰ ਫੈਲਾਉਣ ਦੇ ਸਾਡੇ ਮਿਸ਼ਨ ਨੂੰ ਚੰਗੇ ਨਤੀਜੇ ਮਿਲਣਗੇ। ਇਹ ਦੇਖ ਕੇ ਕਿ ਸਾਡੇ ਕੋਲ ਅਜੇ ਇਸ ਟ੍ਰੈਕਟ ਦੀਆਂ ਕੁੱਝ ਕਾਪੀਆਂ ਬਾਕੀ ਬਚੀਆਂ ਹੋਈਆਂ ਹਨ, ਅਸੀਂ ਅਗਲੇ ਟ੍ਰੈਕਟ ਦੀ ਪ੍ਰਕਾਸ਼ਨਾ ਵਿੱਚ ਇੱਕ ਮਹੀਨੇ ਦੀ ਦੇਰੀ ਕਰ ਸਕਦੇ ਹਾਂ।

ਅਸੀਂ ਚਾਹਾਂਗੇ ਕਿ ਕੋਈ ਵਿਅਕਤੀ ਛਛਰੌਲੀ (ਜਗਾਧਰੀ ਦੇ ਕੋਲ, ਹਰਿਆਣਾ) ਤੋਂ ਸਾਡੀ ਟੀਮ ਵਿੱਚ ਹੋਵੇ, ਹਾਲਾਂਕਿ ਕੁੱਝ ਵਿਅਕਤੀ ਸਾਡੇ ਸੰਪਰਕ ਵਿੱਚ ਹਨ ਵੀ। ਸਾਡੇ ਸੰਪਰਕ ਵਿੱਚ ਬਿਲਾਸਪੁਰ (ਕਪਾਲਮੋਚਨ ਦੇ ਕੋਲ, ਹਰਿਆਣਾ) ਤੋਂ ਕੋਈ ਨਹੀਂ ਹੈ। ਅਸੀਂ ਚਾਹਾਂਗੇ ਕਿ ਬਿਲਾਸਪੁਰ ਤੋਂ ਵੀ ਕੋਈ ਸਾਡੀ ਟੀਮ ਵਿੱਚ ਹੋਵੇ।

ਅਸੀਂ ਰਾਇਪੁਰ ਰਾਣੀ (ਹਰਿਆਣਾ) ਦੇ ਗੁਰਸਿੱਖਾਂ ਨੂੰ ਨਹੀਂ ਭੁੱਲੇ ਹਾਂ। ਨੇੜ-ਭਵਿੱਖ ਵਿੱਚ ਅਸੀਂ ਆਪਣੇ ਟ੍ਰੈਕਟ ਨਾਲ ਉੱਥੇ ਵੀ ਪੁੱਜਾਂਗੇ।