Previous Short Comments

More: Next Comments

———–

We have added three new videos to our YouTube Channel:

  1. ਜਾਗਰਤ, ਸੁਫਨਾ ਅਤੇ ਨੀਂਦ ਦੀ ਅਵਸਥਾ ਬਾਰੇ ਚਰਚਾ (ਭਾਗ ਦੂਜਾ)
  2. ਜਾਗਰਤ, ਸੁਫਨਾ ਅਤੇ ਨੀਂਦ ਦੀ ਅਵਸਥਾ ਬਾਰੇ ਚਰਚਾ (ਭਾਗ ਤੀਜਾ)
  3. ਜਾਗਰਤ, ਸੁਫਨਾ ਅਤੇ ਨੀਂਦ ਦੀ ਅਵਸਥਾ ਬਾਰੇ ਚਰਚਾ (ਚੌਥਾ ਤੇ ਆਖ਼ਰੀ ਭਾਗ)

October 8, 2013

———–

We have added a video to our YouTube Channel ਜਾਗਰਤ, ਸੁਫਨਾ ਅਤੇ ਨੀਂਦ ਦੀ ਅਵਸਥਾ ਬਾਰੇ ਚਰਚਾ (ਭਾਗ ਪਹਿਲਾ)

October 5, 2013

———–

Sikh Youth Killed By Terrorists in Kenya Massacre

September 22, 2013

———–

Global terrorism is the biggest danger the humanity ever faced. Stop terrorism. Do… Or die…

अंतर-राष्ट्रीय आतंकवाद मानवता के सामने आया अब तक का सबसे बड़ा ख़तरा है। आतंकवाद को रोको। करो… या मरो…

ਅੰਤਰਰਾਸ਼ਟਰੀ ਦਹਿਸ਼ਤਗਰਦੀ ਮਨੁੱਖਤਾ ਦੇ ਸਾਹਮਣੇ ਆਇਆ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਤਰਾ ਹੈ । ਦਹਿਸ਼ਤਗਰਦੀ ਨੂੰ ਰੋਕੋ । ਕਰੋ… ਜਾਂ ਮਰੋ…

گلوبل دہشتگردی انصانیت کو درپیش اب تک کا سب سے بڑھا خطرہ ہے. دہشتگردی کو روکو. کرو یا مرو
September 15, 2013

———–

ਭਾਰਤੀਅਤਾ ਦਾ ਅਰਥ ਹੈ ਭਾਰਤੀ ਬੋਲੀ, ਭਾਰਤੀ ਪਹਿਰਾਵਾ, ਭਾਰਤੀ ਖਾਣਾ, ਭਾਰਤੀ ਸਭਿਆਚਾਰ, ਭਾਰਤੀ ਸੰਗੀਤ, ਭਾਰਤੀ ਧਰਮ ਆਦਿ। ਹੁਣ ਅਸੀਂ ਸੋਚੀਏ ਕੀ ਅਸੀਂ ਭਾਰਤੀ ਹਾਂ?

ਸਤੰਬਰ ੧੪, ੨੦੧੩

———–

भारतीयता का अर्थ है भारतीय भाषा, भारतीय पहनावा, भारतीय खाना, भारतीय संस्कृति, भारतीय संगीत, भारतीय धर्म आदि। अब हम सोचें क्या हम भारतीय हैं?

सितम्बर १४, २०१३

———–

Indianness means, Indian language, Indian dress, Indian food, Indian culture, Indian music, Indian ‘Dharma’ etc. Think if we are Indians?

September 14, 2013

———–

ਦਿੱਲੀ ਸਾਮੂਹਕ ਬਲਾਤਕਾਰ ਮਾਮਲੇ ਵਿੱਚ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਬਿਲਕੁਲ ਸਹੀ ਫ਼ੈਸਲਾ ਹੈ ।

ਸਤੰਬਰ ੧੩, ੨੦੧੩

———–

दिल्ली सामूहिक बलात्कार मामले में अदालत की तरफ़ से सभी दोषियों को मौत की सज़ा बिलकुल सही फैसला है।

सितम्बर १३, २०१३

———–

ਇਕਾਂਤ-ਵਾਸ ਦੀ ਡੂੰਘੀ ਗੁਫ਼ਾ ਵਿੱਚ ਸਾਲਾਂ-ਬੱਧੀ ਆਤਮ-ਚਿੰਤਨ ਰੂਪੀ ਤਪ ਕਰਨ ਮਗਰੋਂ ਇਵੇਂ ਮਹਿਸੂਸ ਹੁੰਦਾ ਹੈ, ਜਿਵੇਂ ਓਅੰਕਾਰ ਤੋਂ ਬਿਨ੍ਹਾਂ ਸਭ ਕੁਝ ਬੇਅਰਥ ਹੈ ।

ਸਤੰਬਰ ੧੨, ੨੦੧੩

———–

एकान्त-वास की गहरी गुफा में सालों आत्म-चिन्तन रूपी तप करने के पश्चात यूँ महसूस होता है, जैसे ओंकार के बिना सब कुछ व्यर्थ है।

सितम्बर १२, २०१३

———–

ਅਜੀਬ ਸਮੱਸਿਆ ਹੈ । ਜੇ ਮੈਂ ਕਿਸੇ ਅਨਾਥ ਆਸ਼ਰਮ ਵਿੱਚ ਰਹਿਣਾ ਚਾਹੁੰਦਾ ਹਾਂ, ਤਾਂ ਉਹ ਕਹਿੰਦੇ ਹਨ ਕਿ ਮੈਂ 18 ਸਾਲ ਤੋਂ ਵੱਡਾ ਹਾਂ, ਇਸ ਲਈ ਅਨਾਥ ਆਸ਼ਰਮ ਵਿੱਚ ਨਹੀਂ ਰਹਿ ਸਕਦਾ । ਜੇ ਮੈਂ ਕਿਸੇ ਬਿਰਧ ਘਰ (ਓਲਡ ਏਜ ਹੋਮ) ਵਿੱਚ ਰਹਿਣਾ ਚਾਹੁੰਦਾ ਹਾਂ, ਤਾਂ ਉਹ ਕਹਿੰਦੇ ਹਨ ਕਿ ਮੈਂ ਅਜੇ 60 ਸਾਲ ਦਾ ਨਹੀਂ ਹੋਇਆ, ਇਸਲਈ ਬਿਰਧ ਘਰ ਵਿੱਚ ਨਹੀਂ ਰਹਿ ਸਕਦਾ । ਕੀ ਕੋਈ ਅਨਾਥ ਆਸ਼ਰਮ 18 ਤੋਂ 60 ਸਾਲ ਦੇ ਵਿਅਕਤੀਆਂ ਲਈ ਨਹੀਂ ਹੈ?

———–

अजीब समस्या है। अगर मैं किसी अनाथाल्य में रहना चाहता हूँ, तो वे कहते हैं कि मैं 18 साल से अधिक आयु का हूँ, इसलिए अनाथाल्य में नही रह सकता। अगर मैं किसी वृद्ध आश्रम में रहना चाहता हूँ, तो वे कहते हैं कि मैं अभी 60 वर्ष का नही हुया, इसलिए वृद्ध आश्रम में नही रह सकता। क्या कोई यतीमखाना 18 से 60 वर्ष के व्यक्तियों के लिए नही है?

———–

“ਜੋ ਰਾਜਾ ਪਰਜਾ ਨੂੰ ਧਰਮ-ਮਾਰਗ ਦੀ ਸਿੱਖਿਆ ਨਾ ਦੇ ਕੇ ਕੇਵਲ ਉਸ ਤੋਂ ਟੈਕਸ ਵਸੂਲ ਕਰਨ ਵਿੱਚ ਲੱਗਾ ਰਹਿੰਦਾ ਹੈ, ਉਹ ਕੇਵਲ ਪਰਜਾ ਦੇ ਪਾਪ ਦਾ ਹੀ ਭਾਗੀਦਾਰ ਹੁੰਦਾ ਹੈ ਤੇ ਆਪਣੇ ਐਸ਼ਵਰਜ ਤੋਂ ਹੱਥ ਤੋਂ ਬੈਠਦਾ ਹੈ।” (ਸਲੋਕ ੨੪, ਅਧਿਆਏ ੨੧, ਚੌਥਾ ਸਕੰਧ, ਸ੍ਰੀ ਮਦ ਭਾਗਵਤ ਪੁਰਾਣ)।

“जो राजा प्रजा को धर्म मार्ग की शिक्षा न देकर केवल उससे कर वसूल करने में लगा रहता है, वह केवल प्रजा के पाप का ही भागी होता है और अपने ऐश्वर्य से हाथ धो बैठता है।” (शलोक २४, अध्याय २१, चतुर्थ सकन्ध, श्रीमद भागवत पुराण)।

23-07-2013.

———–

ਗੰਗਾ ਕਿਨਾਰੇ ‘ਹਰਿ ਕੀ ਪਉੜੀ’ (ਹਰਿਦੁਆਰ) ਤੇ ਬੈਠ ਕੇ ਹਰੀ-ਚਰਚਾ ਵਿੱਚ ਸਾਰੀ ਰਾਤ ਗੁਜ਼ਾਰ ਦੇਣਾ ਕਿੰਨਾ ਚੰਗਾ ਹੈ ! ਦੁਨੀਆਂ ਦੀਆਂ ਫ਼ਜ਼ੂਲ ਗੱਲਾਂ ਵਿੱਚ ਵਕਤ ਬਰਬਾਦ ਕਰਨਾ ਕਿੰਨਾ ਮਾੜਾ ਹੈ !

गंगा किनारे ‘हरि की पौड़ी’ (हरिद्वार) पर बैठ कर हरि-चर्चा में सारी रात गुज़ार देना कितना अच्छा है ! दुनिया की फ़ज़ूल बातें में वक्त बर्बाद करना कितना बुरा है…

Amrit Pal Singh 'Amrit' at Hari Ki Pauri, Haridwar

———–

ਹਰ ਉਹ ਪਲ, ਜੋ ਤੇਰੀ ਯਾਦ ਤੋਂ ਬਗ਼ੈਰ ਬੀਤਿਆ, ਗੁਨਾਹ ਬਣ ਗਿਆ । ਜਿਉਂ-ਜਿਉਂ ਤੇਰੇ ਨਜ਼ਦੀਕ ਹੁੰਦਾ ਜਾ ਰਿਹਾ ਹਾਂ, ਤਿਉਂ-ਤਿਉਂ ਆਪਣੇ ਕੀਤੇ ਗੁਨਾਹਾਂ ਦਾ ਅਹਿਸਾਸ ਵੀ ਤਿੱਖਾ ਹੁੰਦਾ ਜਾ ਰਿਹਾ ਹੈ ।

ਸੋਰਠਿ ਮਹਲਾ ੫ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥(੬੧੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਅਪ੍ਰੈਲ ੧੪, ੨੦੧੩

———–

हर वह पल, जो तेरी याद के बिना बीता, गुनाह बन गया। जैसे-जैसे तुम्हारे नज़दीक होता जा रहा हूँ, वैसे-वैसे अपने किये गुनाहों का अहसास भी तेज़ होता जा रहा है।

सोरठि महला ५ ॥ हम मैले तुम ऊजल करते हम निरगुन तू दाता ॥ हम मूरख तुम चतुर सिआणे तू सरब कला का गिआता ॥१॥ माधो हम ऐसे तू ऐसा ॥ हम पापी तुम पाप खंडन नीको ठाकुर देसा ॥ रहाउ ॥ तुम सभ साजे साजि निवाजे जीउ पिंडु दे प्राना ॥ निरगुनीआरे गुनु नही कोई तुम दानु देहु मिहरवाना ॥२॥ तुम करहु भला हम भलो न जानह तुम सदा सदा दइआला ॥ तुम सुखदाई पुरख बिधाते तुम राखहु अपुने बाला ॥३॥ तुम निधान अटल सुलितान जीअ जंत सभि जाचै ॥ कहु नानक हम इहै हवाला राखु संतन कै पाछै ॥४॥६॥१७॥ (६१३, श्री गुरु ग्रंथ साहिब जी)।

– अमृत पाल सिंघ ‘अमृत’
अप्रैल १४, २०१३

———–

We have added these videos to our YouTube Channel:-

April 13, 2013

———–

ਕਿਸੇ ਯਤੀਮ ਦੇ ਮਨ ਵਿੱਚ ਇਹ ਤੀਬਰ ਇੱਛਾ ਛੁਪੀ ਹੁੰਦੀ ਹੈ ਕਿ ਕੋਈ ਇੱਕ ਵਿਅਕਤੀ ਤਾਂ ਉਸ ਦਾ ਆਪਣਾ ਹੋਵੇ । ਕਾਸ਼, ਇਹ ਯਤੀਮ ਸਮਝ ਜਾਏ ਕਿ ਇੱਕ ਪ੍ਰਭੂ ਤੋਂ ਬਿਨਾਂ ਕੋਈ ਵੀ ਆਪਣਾ ਨਹੀਂ ਹੋ ਸਕਦਾ ।

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਅਪ੍ਰੈਲ ੧੩, ੨੦੧੩

———–

किसी यतीम के मन में यह तीव्र इच्छा छिपी होती है कि कोई एक व्यक्ति तो उस का अपना हो। काश, यह यतीम समझ जाए कि एक प्रभु के बिना कोई भी अपना नहीं हो सकता।

– अमृत पाल सिंघ ‘अमृत’
अप्रैल १३, २०१३

———–

ਸ਼ਰੀਰ ਭਾਵੇਂ ਨਿਢਾਲ-ਜਿਹਾ ਹੋ ਰਿਹਾ ਹੈ, ਸ਼ਰੀਰ ਦਾ ਰੋਗ ਭਾਵੇਂ ਜਾਣ ਦਾ ਨਾਮ ਹੀ ਨਹੀਂ ਲੈ ਰਿਹਾ, ਪ੍ਰੰਤੂ ਆਤਮ ਆਨੰਦ-ਮਗਨ ਹੈ । ਸਤਿਗੁਰੂ ਦਾ ਧੰਨਵਾਦ, ਜਿਸਨੇ ਨੌ ਦੁਆਰਿਆਂ ਦੇ ਓਛੇ ਰਸਾਂ ਤੋਂ ਮਨ ਨੂੰ ਵੇਮੁਖ ਕਰ ਦਿੱਤਾ ਹੈ । ਦਸਮਦੁਆਰ ਪਰਮਪੁਰਖ ਦੀ ਘਾਟੀ ਹੈ, ਜਿਸ ਵਿੱਚ ਵਿਚਰ ਕੇ ਦੁਨੀਆਂ ਵਿੱਚ ਵਿਚਰਣ ਦੀ ਇੱਛਾ ਬਾਕੀ ਨਹੀਂ ਰਹੀ ਹੈ ।

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਨਵੰਬਰ ੭, ੨੦੧੨

———–

शरीर चाहे निढाल-सा हो रहा है, शरीर का रोग चाहे जाने का नाम ही नहीं ले रहा, किन्तु आत्मा आनंद-मग्न है। सद्गुरु का धन्यवाद, जिसने नौ द्वारों के ओछे रसों से मन को विमुख कर दिया है। दशम द्वार परमपुरुष की घाटी है, जिसमें भ्रमण कर के दुनिया के भ्रमण की इच्छा बाकी नही रही है।

– अमृत पाल सिंघ ‘अमृत’

नवम्बर ७, २०१२

———–

ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ । ਤੇਰਾ ਹੁਕਮ ਹੈ, ਤਾਂ ਮੈਂਨੂੰ ਭਵਸਾਗਰ ਤੋਂ ਰੱਖ ਲੈ, ਤੇਰਾ ਹੁਕਮ ਹੈ, ਤਾਂ ਮੈਂਨੂੰ ਡੋਬ ਕੇ ਮਾਰ ਹੀ ਦੇ ।”

ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥
(੫੨੭, ਮਹਲਾ ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ।

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਸਤੰਬਰ ੧੬, ੨੦੧੨.

———–

ਉਰਦੂ ਦੇ ਮੇਰੇ ਮਨਪਸੰਦ ਸ਼ੇਅਰਾਂ ਵਿੱਚੋਂ ਇੱਕ ਇਹ ਹੈ: –

ਸ਼ੋਅਲਾ ਥਾ, ਜਲ ਬੁਝਾ ਹੂੰ, ਹਵਾਏਂ ਮੁਝੇ ਨਾ ਦੋ ।
ਮੈਂ ਕਬ ਕਾ ਜਾ ਚੁਕਾ ਹੂੰ, ਸਦਾਏਂ ਮੁਝੇ ਨਾ ਦੋ । (ਅਹਿਮਦ ਫ਼ਰਾਜ਼)
(ਸਦਾਏਂ = ਆਵਾਜ਼ਾਂ)

ਬੁੱਝ ਚੁੱਕੇ ਸ਼ੋਅਲੇ ਨੂੰ ਹਵਾ ਦੇਣਾ ਵਿਅਰਥ ਹੀ ਹੁੰਦਾ ਹੈ । ਫੂਕਾਂ ਮਾਰ-ਮਾਰ ਕੇ ਉਸ ਵਿੱਚਲੀ ਬੁੱਝ ਚੁੱਕੀ ਅੱਗ ਨੂੰ ਭੜਕਾਇਆ ਜਾਣਾ ਸੰਭਵ ਨਹੀਂ ਹੁੰਦਾ ।

ਪਤਾ ਨਹੀਂ ਮੈਨੂੰ ਇਹ ਸ਼ੇਅਰ ਪਸੰਦ ਕਿਉਂ ਹੈ ?

ਕਿਤੇ ਅਜਿਹਾ ਤਾਂ ਨਹੀਂ ਕਿ ਮੇਰੇ ਅਚੇਤ ਮਨ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਤਸ਼ਾਹ ਹੁਣ ਠੰਢਾ ਪੈ ਚੁੱਕਾ ਹੈ?

– ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’

ਸਤੰਬਰ ੬, ੨੦੧੨.

———–

उर्दू के मेरे पसंदीदा शेयरों में से एक यह है: –

शो’ला था, जल बुझा हूँ, हवाएँ मुझे न दो ।
मैं कब का जा चुका हूँ, सदाएँ मुझे न दो । (अहमद फ़राज)
(सदाएँ = आवाज़ें)

बुझ चुके शो’ले को हवा देना व्यर्थ ही होता है। फूँक मार-मार कर उस के भीतर की बुझ
चुकी आग को भड़काया जाना सम्भव नही होता।

पता नही मुझे यह शेयर क्यों पसंद है?

कहीं ऐसा तो नही कि मेरे अचेत मन में धर्म के प्रचार और प्रसार के लिए जोश अब ठंडा पड़ चुका है?

– अमृत पाल सिंघ ‘अमृत’

सितम्बर ६, २०१२

———–

ਸ੍ਰੀ ਦਸਮ ਗ੍ਰੰਥ ਜੀ ਤੋ ਬਨੇ ਹਹਿ ਬਹਾਨਾ ਮਾਤ੍ਰ,
ਅਸਲੀ ਨਿਸ਼ਾਨਾ ਗੁਰੂ ਗ੍ਰੰਥ ਜੂ ਬਨਾਯੋ ਹੈ ।
ਨਿਆਰੋ ਰੂਪ ਖ਼ਾਲਸੇ ਕਾ ਦੇਖ ਕੇ ਜਲਨ ਹੋਤ,
ਰਹਿਤ ਮਰਯਾਦਾ ਕੋ ਨਿਰਾਰਥਕ ਜਨਾਯੋ ਹੈ ।
ਗੁਰੂ-ਦੋਖੀ, ਪੰਥ-ਦੋਖੀ ਹੂਏ ਹਹਿ ਏਕਤ੍ਰ ਅਬ,
‘ਗ੍ਰੰਥ-ਪੰਥ-ਖੰਡਨ’ ਕਾ ਹੀ ਮਤਾ ਪਕਾਯੋ ਹੈ ।
ਪੰਥ ਕੋ ਯਹ ਖੰਡ-ਖੰਡ ਕਰਨੇ ਕੀ ਸੋਚਤ ਹੈਂ,
ਹੋਵਹਿਗੇ ਯਹ ਖੰਡ-ਖੰਡ ਨਿਸ਼ਚਾ ਮੋਹਿ ਆਯੋ ਹੈ । (‘ਅੰਮ੍ਰਿਤ’)

ਜੁਲਾਈ ੧੫, ੨੦੧੨.

———–

Guru Teg Bahadur Nagar, Kharar

ਕਿਸਮਤ ਮਾਰੇ, ਬੜੇ ਬੇਚਾਰੇ, ਮੇਰੇ ਮੁਹੱਲੇ ਦੇ ਸਭ ਵਾਸੀ ।
ਮੀਂਹ ਦਾ ਪਾਣੀ ਹਰ ਥਾਂ ਘੁੰਮਦਾ, ਕਿਸੇ ਪਾਸੇ ਵੀ ਨਹੀਂ ਨਿਕਾਸੀ ।
ਗਲੀ ਕੋਈ ਵੀ ਪੱਕੀ ਨਹੀਂਉ, ਚਿੱਕੜ ਦੇਖ ਕੇ ਛਾਏ ਉਦਾਸੀ ।
ਇੱਕ ਤਾਂ ਦੁੱਖੀ ਔਖੀ ਹਾਲਤ ਤੋਂ, ਉੱਤੋਂ ਸਹਿੰਦੇ ਜੱਗ ਦੀ ਹਾਸੀ । (‘ਅੰਮ੍ਰਿਤ’)

ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

ਜੁਲਾਈ ੮, ੨੦੧੨.

———–

ਪਹਿਲੇ ਦਸਮਗ੍ਰੰਥ-ਬਾਨੀ ਗਾਵਤਾ ਥਾ ਖ਼ੂਬ-ਖ਼ੂਬ,
ਬਾਨੀ ਗਾਇ ਗਾਇ ਧਨ ਅਧਿਕ ਬਨਾਯੋ ਹੈ ।
ਪੰਥ ਨੈ ਭੀ ਮਾਨ ਸਨਮਾਨ ਘਨੋ ਦੀਨੋ ਤਾਹਿ,
ਜਥੇਦਾਰੀ ਦੈ ਕੈ ਪੰਚ ਆਪਨੋ ਬਨਾਯੋ ਹੈ ।
ਅਬ ਵਹੀ ਬਾਨੀ ਉਸੇ ਭਾਵਤੀ ਨਾ ਹਿਐ ਮਾਹਿ,
ਤਿਸੀ ਦਸਮ ਗ੍ਰੰਥ ਕੋ ਨਿਸ਼ਾਨੇ ਪੇ ਲੈ ਆਯੋ ਹੈ ।
ਇਸ ਬਾਰ ਖ਼ੁਦ ਕੋ ‘ਪ੍ਰੋਫ਼ੈਸਰ’ ਕਹਾਵਤ ਹੈ,
ਤੇਜਾ ਸਿੰਘ ਭਸੌੜ ਫਿਰ ਪੰਥ ਮਾਹਿ ਆਯੋ ਹੈ । (‘ਅੰਮ੍ਰਿਤ’)

(ਜੁਲਾਈ ੨, ੨੦੧੨)

———–

ਸਿੱਖ ਕਹਿਲਾਏ ਕੇ ਭੀ ਗੁਰਬਾਣੀ ਨਿੰਦਤ ਜੋ,
ਐਸੇ ਪਾਖੰਡੀ ਕੋ ਮਲੇਛ ਪਹਿਚਾਨੀਏ ।
ਮਹਿਮਾ ਅਨੰਤ ਦਸ਼ਮੇਸ਼ ਜੂ ਕੇ ਗ੍ਰੰਥ ਕੀ ਹੈ,
ਬ੍ਰਜ ਅਉਰ ਫ਼ਾਰਸੀ ਕਾ ਸ਼ਾਹਕਾਰ ਜਾਨੀਏ ।
ਦਸਮ ਗੁਰੂ ਜੀ ਕੇ ਗ੍ਰੰਥ ਕੀ ਜੋ ਨਿੰਦਾ ਕਰੈ,
ਤਿਨ ਸਿਉ ਨਿਪਟਨੇ ਕੀ ਮਨ ਮਾਹਿ ਠਾਨੀਏ ।
ਦੇਹਧਾਰੀ ਗੁਰੂ ਅਬ ਖ਼ਾਲਸੇ ਕਾ ਕੋਊ ਨਾਹੀਂ,
ਗੁਰੂ ਜੀ ਕੀ ਬਾਣੀ ਕੋ ਹੀ ਸਤਿਗੁਰੂ ਮਾਨੀਏ । (‘ਅੰਮ੍ਰਿਤ’)

(ਜੂਨ ੧, ੨੦੧੨)

———–

ਸ਼ਹਿਰ ਮੇਰੇ ‘ਤੇ ਬਿਜਲੀ ਚਮਕੇ, ਧੱਕ-ਧੱਕ ਹਿਰਦਾ ਧੜਕੇ।
ਮਰ ਚੁੱਕੇ ਸੱਜਣਾਂ ਦੀ ਯਾਦ ਅੱਜ ਅੱਖ ਮੇਰੀ ਵਿੱਚ ਰੜਕੇ।
ਬਾਹਰ ਵੀ ਵਰਖਾ ਹੁੰਦੀ ਤੇ ਅੱਖ ਵੀ ਮੀਂਹ ਵਰਸਾਏ,
ਬਾਹਰ ਬੱਦਲ ਰੋ ਰਿਹਾ, ਮੈਂ ਰੋਂਦਾ ਅੰਦਰ ਵੜਕੇ। (‘ਅੰਮ੍ਰਿਤ’)

(੦੮ ਅਤੇ ੦੯ ਦਸੰਬਰ, ੨੦੧੧ ਦੀ ਦਰਮਿਆਨੀ ਇਸ ਰਾਤ ਵਿੱਚ ਖਰੜ੍ਹ ਸ਼ਹਿਰ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਹੈ।)

———–

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥੧੬॥
(ਸਲੋਕ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅੱਜ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
(ਸਲੋਕ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

भै काहू कउ देत नहि नहि भै मानत आन ॥
कहु नानक सुनि रे मना गिआनी ताहि बखानि ॥१६॥
(सलोक महला ९, श्री गुरु ग्रन्थ साहिब जी)

आज श्री गुरु तेग बहादुर साहिब जी का बलिदान दिवस है.

पांच तत को तनु रचिओ जानहु चतुर सुजान ॥
जिह ते उपजिओ नानका लीन ताहि मै मानु ॥११॥
(सलोक महला ९, श्री गुरु ग्रन्थ साहिब जी)

bhai kaahoo ka-o dayt neh neh bhai maanat aan.
(One who does not frighten anyone, and who is not afraid of anyone else).
kaho naanak sun ray manaa gi-aanee taahi bakhaan. ||16||
(- says Nanak, listen, mind: call him spiritually wise. ||16||)
(Salok Mahala 9, Sri Guru Granth Sahib Ji)

Today is the martyrdom-day of Sri Guru Teg Bahadur Sahib.

paaNch tat ko tan rachi-o jaanhu chatur sujaan.
(Your body is made up of the five elements; you are clever and wise – know this well.)

jih tay upji-o naankaa leen taahi mai maan. ||11||
(Believe it – you shall merge once again into the One, O Nanak, from whom you originated. ||11||)
(Salok Mahala 9, Sri Guru Granth Sahib Ji)

November 24, 2011

———–

ਕਤਲ ਤਾਂ ਕਤਲ ਹੈ –
ਸਜ਼ਾਯੋਗ ਜੁਰਮ ।

ਵੱਖਰੀ ਏ ਗੱਲ –
ਕਿ ਹੋ ਜਾਂਦੇ ਕੁੱਝ ਕਾਤਲ
ਬਾਇੱਜ਼ਤ ਬਰੀ ।

ਕਾਨੂੰਨ ਵੀ ਕਾਨੂੰਨ ਹੈ,
ਇੱਕ ਵਿਅਕਤੀ ਦੇ ਕਤਲ ਦੇ ਜੁਰਮ ਵਿੱਚ –
ਦੋ-ਦੋ ਦੋਸ਼ੀ ਫਾਂਸੀ ਚਾੜ੍ਹੇ ਜਾਂਦੇ ।
ਹਜ਼ਾਰਾਂ ਲੋਕਾਂ ਦੇ ਕਾਤਲਾਂ ‘ਤੇ –
ਕਦੇ ਮੁਕੱਦਮਾ ਵੀ ਨਾ ਚੱਲਦਾ । (‘ਅੰਮ੍ਰਿਤ’)

(ਨਵੰਬਰ, 1984 ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਯਾਦ ਕਰਦਿਆਂ…) (ਨਵੰਬਰ 01, 2011)

———–

ਥੋੜਾ-ਕੁ ਚਿਰ ਮੇਰਾ ਸਾਥ ਨਿਭਾਏਗੀ ।
ਉਹ ਵੀ ਆਖਿਰ ਮੇਰੇ ਤੋਂ ਤੰਗ ਆਏਗੀ ।
ਮੁੱਦਤ ਤੱਕ ਉਸ ਮੈਨੂੰ ਲਾਡ ਲਡਾਏ, ਪਰ,
ਜ਼ਿੰਦਗੀ ਆਖਿਰ ਮੈਨੂੰ ਪਿੱਠ ਵਿਖਾਏਗੀ । (‘ਅੰਮ੍ਰਿਤ’)

(ਅਕਤੂਬਰ 18, 2011)

———–

ਮਤਲਬ ਦੀ ਦੁਨੀਆਂ ਵਿੱਚ ਚਾਰੇ ਪਾਸੇ ਘੋਰ ਹਨੇਰਾ ।
ਨਾ ਸਜਣਾਂ ਤੇਰਾ ਪੁੰਨ ਕੋਈ ਵੇਖੇ, ਕੋਈ ਵੇਖੇ ਪਾਪ ਨਾ ਮੇਰਾ । (‘ਅੰਮ੍ਰਿਤ’)

(ਦੁਸ਼ਹਿਰਾ, ਅਕਤੂਬਰ 06, 2011)

———–

ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦਾ ਐਵੇਂ ਪੰਗਾ ਪਾ ਬੈਠੇ ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਣੇ ਸਿੰਗ ਫਸਾ ਬੈਠੇ ।
ਚੰਗੇ-ਭਲੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਸੀ ਬਣੇ ਹੋਏ,
ਚੌੜ ‘ਚ ਆ ਕੇ ਝੀਂਡਾ ਸਾਹਿਬ ਆਪਣੀ ਸੀਟ ਗਵਾ ਬੈਠੇ । (‘ਅੰਮ੍ਰਿਤ’)

( ਸਤੰਬਰ 18, 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਹਰਿਆਣਾ ਰਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜਗਦੀਸ਼ ਸਿੰਘ ਝੀਂਡਾ ਦੀ ਕਰਾਰੀ ਹਾਰ ਮਗਰੋਂ ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’ ਵੱਲੋਂ ਸਤੰਬਰ 22, 2011 ਨੂੰ ਕੀਤੀ ਗਈ ਟਿੱਪਣੀ )

———————————–

More: Next Comments