ਹਰ ਉਹ ਪਲ, ਜੋ ਤੇਰੀ ਯਾਦ ਤੋਂ ਬਗ਼ੈਰ ਬੀਤਿਆ, ਗੁਨਾਹ ਬਣ ਗਿਆ । ਜਿਉਂ-ਜਿਉਂ ਤੇਰੇ ਨਜ਼ਦੀਕ ਹੁੰਦਾ ਜਾ ਰਿਹਾ ਹਾਂ, ਤਿਉਂ-ਤਿਉਂ ਆਪਣੇ ਕੀਤੇ ਗੁਨਾਹਾਂ ਦਾ ਅਹਿਸਾਸ ਵੀ ਤਿੱਖਾ ਹੁੰਦਾ ਜਾ ਰਿਹਾ ਹੈ ।
ਸੋਰਠਿ ਮਹਲਾ ੫ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥(੬੧੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)।
- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਅਪ੍ਰੈਲ ੧੪, ੨੦੧੩
———–
हर वह पल, जो तेरी याद के बिना बीता, गुनाह बन गया। जैसे-जैसे तुम्हारे नज़दीक होता जा रहा हूँ, वैसे-वैसे अपने किये गुनाहों का अहसास भी तेज़ होता जा रहा है।
सोरठि महला ५ ॥ हम मैले तुम ऊजल करते हम निरगुन तू दाता ॥ हम मूरख तुम चतुर सिआणे तू सरब कला का गिआता ॥१॥ माधो हम ऐसे तू ऐसा ॥ हम पापी तुम पाप खंडन नीको ठाकुर देसा ॥ रहाउ ॥ तुम सभ साजे साजि निवाजे जीउ पिंडु दे प्राना ॥ निरगुनीआरे गुनु नही कोई तुम दानु देहु मिहरवाना ॥२॥ तुम करहु भला हम भलो न जानह तुम सदा सदा दइआला ॥ तुम सुखदाई पुरख बिधाते तुम राखहु अपुने बाला ॥३॥ तुम निधान अटल सुलितान जीअ जंत सभि जाचै ॥ कहु नानक हम इहै हवाला राखु संतन कै पाछै ॥४॥६॥१७॥ (६१३, श्री गुरु ग्रंथ साहिब जी)।
- अमृत पाल सिंघ ‘अमृत’
अप्रैल १४, २०१३
———–
We have added these videos to our YouTube Channel:-
- The Story of Ajamal in Punjabi (ਅਜਾਮਲ ਦੀ ਕਥਾ)
- The Story of Ajamil {Ajamal} in Hindi (अजामल की कथा)
- ਕਾਹੇ ਰੇ ਬਨ ਖੋਜਨ ਜਾਈ (ਸ਼ਬਦ-ਵੀਚਾਰ)
- काहे रे बन खोजन जाई (शब्द विचार)
April 13, 2013
———–
ਕਿਸੇ ਯਤੀਮ ਦੇ ਮਨ ਵਿੱਚ ਇਹ ਤੀਬਰ ਇੱਛਾ ਛੁਪੀ ਹੁੰਦੀ ਹੈ ਕਿ ਕੋਈ ਇੱਕ ਵਿਅਕਤੀ ਤਾਂ ਉਸ ਦਾ ਆਪਣਾ ਹੋਵੇ । ਕਾਸ਼, ਇਹ ਯਤੀਮ ਸਮਝ ਜਾਏ ਕਿ ਇੱਕ ਪ੍ਰਭੂ ਤੋਂ ਬਿਨਾਂ ਕੋਈ ਵੀ ਆਪਣਾ ਨਹੀਂ ਹੋ ਸਕਦਾ ।
- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਅਪ੍ਰੈਲ ੧੩, ੨੦੧੩
———–
किसी यतीम के मन में यह तीव्र इच्छा छिपी होती है कि कोई एक व्यक्ति तो उस का अपना हो। काश, यह यतीम समझ जाए कि एक प्रभु के बिना कोई भी अपना नहीं हो सकता।
- अमृत पाल सिंघ ‘अमृत’
अप्रैल १३, २०१३
———–
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
(ਸਾਰੰਗ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ).ਜਗਤ ਮਿਥਿਆ ਹੈ, ਨਾਸ਼ਵਾਨ ਹੈ । ਅਸਲ ਵਿੱਚ ਇਸ ਦੀ ਆਪਣੀ ਹੋਂਦ ਉਸੇ ਪ੍ਰਕਾਰ ਦੀ ਹੀ ਹੈ, ਜਿਸ ਪ੍ਰਕਾਰ ਕਿਸੇ ‘ਸੁਪਨੇ’ ਦੀ ਹੋਂਦ ਹੁੰਦੀ ਹੈ । ਰਾਤ ਨੂੰ ਆਏ ਸੁਪਨੇ ਦੀ ਹੋਂਦ ਬਾਰੇ ਕੀ ਆਖਿਆ ਜਾਏ? ਕੀ ਉਸ ਦੀ ਹੋਂਦ ਹੈ? ਕੀ ਉਸ ਦੀ ਹੋਂਦ ਨਹੀਂ ਹੈ? ਸੁਪਨੇ ਦੀ ਹੋਂਦ ਹੋ ਕੇ ਵੀ ਸੁਪਨਾ ਅਣਹੋਇਆ ਹੈ । ਸੁਪਨਾ ਮਿਥਿਆ ਹੈ । ਸੁਪਨੇ ਵਿੱਚ ਵਾਪਰੀ ਘਟਨਾ ਅਸਲ ਵਿੱਚ ਵਾਪਰੀ ਹੀ ਨਹੀਂ, ਪਰ ‘ਮਨ’ ਨੇ ਸੁਪਨੇ ਵਿੱਚ ਵਾਪਰੀ ਘਟਨਾ ਨੂੰ ਅਸਲ ਜਾਣ ਲਿਆ । ਇਸੇ ਕਾਰਣ, ਭਿਆਨਕ ਸੁਪਨੇ ਤੋਂ ਇਹ ਡਰ ਜਾਂਦਾ ਹੈ, ਦੁੱਖ ਦਾ ਸੁਪਨਾ ਦੇਖ ਕੇ ਦੁੱਖੀ ਹੋ ਜਾਂਦਾ ਹੈ ਤੇ ਖ਼ੁਸ਼ੀ ਦਾ ਸੁਪਨਾ ਦੇਖ ਕੇ ਖ਼ੁਸ਼ ਹੋ ਜਾਂਦਾ ਹੈ । ਨਾ ਕੋਈ ਭਿਆਨਕ ਘਟਨਾ ਵਾਪਰੀ, ਨਾ ਕੋਈ ਦੁੱਖ-ਭਰਪੂਰ ਘਟਨਾ ਘਟੀ, ਤੇ ਨਾ ਹੀ ਖ਼ੂਸ਼ੀ ਦੀ ਕੋਈ ਗੱਲ ਹੋਈ । ਕੇਵਲ ਸੁਪਨਾ ਆਇਆ, ਪਰ ਮਨ ਡਰ ਗਿਆ, ਦੁੱਖੀ ਹੋ ਗਿਆ ਜਾਂ ਖ਼ੁਸ਼ ਹੋ ਗਿਆ । ਕੁੱਝ ਵੀ ਵਾਪਰਿਆ ਨਹੀਂ, ਪਰ ਮਨ ਨੇ ਡਰ, ਦੁੱਖ ਜਾਂ ਸੁੱਖ ਨੂੰ ਮਹਿਸੂਸ ਕਰ ਲਿਆ ।
- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਨਵੰਬਰ ੮, ੨੦੧੨.
———–
नानक क़हत जगत सभ मिथिआ जिउ सुपना रैनाई॥ (सारंग महला 9, श्री गुरु ग्रंथ साहिब जी)।
जगत मिथ्या है, नाशमान है। हक़ीक़त में इस का अपना अस्तित्व उसी प्रकार का ही है, जैसे किसी सपने का अस्तित्व होता है। रात को आए सपने के अस्तित्व के बारे में क्या कहा जाए? क्या उस का अस्तित्व है? क्या उस का अस्तित्व नहीं है? सपने का अस्तित्व हो कर भी वह अस्तित्व रहित है। सपना मिथ्या है। सपने में घटित घटना असलियत में घटित हुई ही नहीं, परंतु मन ने सपने में घटित घटना को असली मान लिया। इसीलिए, भयानक सपने से यह डर जाता है, दुख का सपना देख के दुखी हो जाता है और खुशी का सपना देख कर खुश हो जाता है। न कोई भयानक घटना घटी, न कोई दुखभरी घटना हुई, न ही खुशी की कोई बात हुई। केवल सपना आया, पर मन डर गया, दुखी हो गया या खुश हो गया। कुछ भी घटित नहीं हुया, पर मन ने डर, दुख या सुख को महसूस कर लिया।
- अमृत पाल सिंघ ‘अमृत’
नवंबर ८, २०१२
———–
ਸ਼ਰੀਰ ਭਾਵੇਂ ਨਿਢਾਲ-ਜਿਹਾ ਹੋ ਰਿਹਾ ਹੈ, ਸ਼ਰੀਰ ਦਾ ਰੋਗ ਭਾਵੇਂ ਜਾਣ ਦਾ ਨਾਮ ਹੀ ਨਹੀਂ ਲੈ ਰਿਹਾ, ਪ੍ਰੰਤੂ ਆਤਮ ਆਨੰਦ-ਮਗਨ ਹੈ । ਸਤਿਗੁਰੂ ਦਾ ਧੰਨਵਾਦ, ਜਿਸਨੇ ਨੌ ਦੁਆਰਿਆਂ ਦੇ ਓਛੇ ਰਸਾਂ ਤੋਂ ਮਨ ਨੂੰ ਵੇਮੁਖ ਕਰ ਦਿੱਤਾ ਹੈ । ਦਸਮਦੁਆਰ ਪਰਮਪੁਰਖ ਦੀ ਘਾਟੀ ਹੈ, ਜਿਸ ਵਿੱਚ ਵਿਚਰ ਕੇ ਦੁਨੀਆਂ ਵਿੱਚ ਵਿਚਰਣ ਦੀ ਇੱਛਾ ਬਾਕੀ ਨਹੀਂ ਰਹੀ ਹੈ ।
- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਨਵੰਬਰ ੭, ੨੦੧੨
———–
शरीर चाहे निढाल-सा हो रहा है, शरीर का रोग चाहे जाने का नाम ही नहीं ले रहा, किन्तु आत्मा आनंद-मग्न है। सद्गुरु का धन्यवाद, जिसने नौ द्वारों के ओछे रसों से मन को विमुख कर दिया है। दशम द्वार परमपुरुष की घाटी है, जिसमें भ्रमण कर के दुनिया के भ्रमण की इच्छा बाकी नही रही है।
- अमृत पाल सिंघ ‘अमृत’
नवम्बर ७, २०१२
———–
ਜਦੋਂ ਆਪਣੇ ਕੀਤੇ ਸਾਰੇ ਯਤਨ ਅਸਫਲ ਹੋ ਜਾਣ, ਜਦੋਂ ਆਪਣੀ ਸਮਰਥਾ ਦਾ ਹੰਕਾਰ ਟੁੱਟ ਜਾਏ, ਜਦੋਂ ਸੰਸਾਰੀ ਰਿਸ਼ਤਿਆਂ ਤੋਂ ਉਮੀਦਾਂ ਖ਼ਤਮ ਹੋ ਜਾਣ, ਉਦੋਂ ਜ਼ਿੰਦਗੀ ਦੀ ਜੰਗ ਲੜ ਰਹੇ ਇਨਸਾਨ ਨੂੰ ਆਪਣੀ ਹਾਰ ਪਰਤੱਖ ਦਿੱਖਣ ਲੱਗਦੀ ਹੈ । ਇਸ ‘ਹਾਰ’ ਉਪਰੰਤ ਹੀ ਉਸ ਨੂੰ ਕੁੱਝ ਸਮਝ ਆਉਂਦੀ ਹੈ । ਇਸ ‘ਹਾਰ’ ਮਗਰੋਂ ਹੀ ਉਹ ਪ੍ਰਭੂ ਠਾਕੁਰ ਦੀ ਸ਼ਰਣ ਵਿੱਚ ਜਾਣ ਦਾ ਫ਼ੈਸਲਾ ਕਰਦਾ ਹੈ । ਪ੍ਰਭੂ ਦੀ ਸ਼ਰਣ ਵਿੱਚ ਜਾ ਕੇ ਉਹ ਪੂਰਣ ਸਮਰਪਣ ਕਰਦਾ ਹੈ ਤੇ ਆਖਦਾ ਹੈ, “ਹੇ ਪ੍ਰਭੂ, ਹੁਣ ਜਦੋਂ ਮੈਂ ਤੇਰੀ ਸ਼ਰਣ ਵਿੱਚ ਆ ਗਿਆ ਹਾਂ, ਤਾਂ ਸਭ ਕੁੱਝ ਤੇਰੇ ਹੁਕਮ ‘ਤੇ ਹੀ ਛੱਡ ਦਿੱਤਾ ਹੈ । ਤੇਰਾ ਹੁਕਮ ਹੈ, ਤਾਂ ਮੈਂਨੂੰ ਭਵਸਾਗਰ ਤੋਂ ਰੱਖ ਲੈ, ਤੇਰਾ ਹੁਕਮ ਹੈ, ਤਾਂ ਮੈਂਨੂੰ ਡੋਬ ਕੇ ਮਾਰ ਹੀ ਦੇ ।”
ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥
(੫੨੭, ਮਹਲਾ ੪, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ।- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਸਤੰਬਰ ੧੬, ੨੦੧੨.
———–
ਉਰਦੂ ਦੇ ਮੇਰੇ ਮਨਪਸੰਦ ਸ਼ੇਅਰਾਂ ਵਿੱਚੋਂ ਇੱਕ ਇਹ ਹੈ: -
ਸ਼ੋਅਲਾ ਥਾ, ਜਲ ਬੁਝਾ ਹੂੰ, ਹਵਾਏਂ ਮੁਝੇ ਨਾ ਦੋ ।
ਮੈਂ ਕਬ ਕਾ ਜਾ ਚੁਕਾ ਹੂੰ, ਸਦਾਏਂ ਮੁਝੇ ਨਾ ਦੋ । (ਅਹਿਮਦ ਫ਼ਰਾਜ਼)
(ਸਦਾਏਂ = ਆਵਾਜ਼ਾਂ)ਬੁੱਝ ਚੁੱਕੇ ਸ਼ੋਅਲੇ ਨੂੰ ਹਵਾ ਦੇਣਾ ਵਿਅਰਥ ਹੀ ਹੁੰਦਾ ਹੈ । ਫੂਕਾਂ ਮਾਰ-ਮਾਰ ਕੇ ਉਸ ਵਿੱਚਲੀ ਬੁੱਝ ਚੁੱਕੀ ਅੱਗ ਨੂੰ ਭੜਕਾਇਆ ਜਾਣਾ ਸੰਭਵ ਨਹੀਂ ਹੁੰਦਾ ।
ਪਤਾ ਨਹੀਂ ਮੈਨੂੰ ਇਹ ਸ਼ੇਅਰ ਪਸੰਦ ਕਿਉਂ ਹੈ ?
ਕਿਤੇ ਅਜਿਹਾ ਤਾਂ ਨਹੀਂ ਕਿ ਮੇਰੇ ਅਚੇਤ ਮਨ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਤਸ਼ਾਹ ਹੁਣ ਠੰਢਾ ਪੈ ਚੁੱਕਾ ਹੈ?
- ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’
ਸਤੰਬਰ ੬, ੨੦੧੨.
———–
उर्दू के मेरे पसंदीदा शेयरों में से एक यह है: -
शो’ला था, जल बुझा हूँ, हवाएँ मुझे न दो ।
मैं कब का जा चुका हूँ, सदाएँ मुझे न दो । (अहमद फ़राज)
(सदाएँ = आवाज़ें)बुझ चुके शो’ले को हवा देना व्यर्थ ही होता है। फूँक मार-मार कर उस के भीतर की बुझ
चुकी आग को भड़काया जाना सम्भव नही होता।पता नही मुझे यह शेयर क्यों पसंद है?
कहीं ऐसा तो नही कि मेरे अचेत मन में धर्म के प्रचार और प्रसार के लिए जोश अब ठंडा पड़ चुका है?
- अमृत पाल सिंघ ‘अमृत’
सितम्बर ६, २०१२
———–
ਸ੍ਰੀ ਦਸਮ ਗ੍ਰੰਥ ਜੀ ਤੋ ਬਨੇ ਹਹਿ ਬਹਾਨਾ ਮਾਤ੍ਰ,
ਅਸਲੀ ਨਿਸ਼ਾਨਾ ਗੁਰੂ ਗ੍ਰੰਥ ਜੂ ਬਨਾਯੋ ਹੈ ।
ਨਿਆਰੋ ਰੂਪ ਖ਼ਾਲਸੇ ਕਾ ਦੇਖ ਕੇ ਜਲਨ ਹੋਤ,
ਰਹਿਤ ਮਰਯਾਦਾ ਕੋ ਨਿਰਾਰਥਕ ਜਨਾਯੋ ਹੈ ।
ਗੁਰੂ-ਦੋਖੀ, ਪੰਥ-ਦੋਖੀ ਹੂਏ ਹਹਿ ਏਕਤ੍ਰ ਅਬ,
‘ਗ੍ਰੰਥ-ਪੰਥ-ਖੰਡਨ’ ਕਾ ਹੀ ਮਤਾ ਪਕਾਯੋ ਹੈ ।
ਪੰਥ ਕੋ ਯਹ ਖੰਡ-ਖੰਡ ਕਰਨੇ ਕੀ ਸੋਚਤ ਹੈਂ,
ਹੋਵਹਿਗੇ ਯਹ ਖੰਡ-ਖੰਡ ਨਿਸ਼ਚਾ ਮੋਹਿ ਆਯੋ ਹੈ । (‘ਅੰਮ੍ਰਿਤ’)ਜੁਲਾਈ ੧੫, ੨੦੧੨.
———–
ਕਿਸਮਤ ਮਾਰੇ, ਬੜੇ ਬੇਚਾਰੇ, ਮੇਰੇ ਮੁਹੱਲੇ ਦੇ ਸਭ ਵਾਸੀ ।
ਮੀਂਹ ਦਾ ਪਾਣੀ ਹਰ ਥਾਂ ਘੁੰਮਦਾ, ਕਿਸੇ ਪਾਸੇ ਵੀ ਨਹੀਂ ਨਿਕਾਸੀ ।
ਗਲੀ ਕੋਈ ਵੀ ਪੱਕੀ ਨਹੀਂਉ, ਚਿੱਕੜ ਦੇਖ ਕੇ ਛਾਏ ਉਦਾਸੀ ।
ਇੱਕ ਤਾਂ ਦੁੱਖੀ ਔਖੀ ਹਾਲਤ ਤੋਂ, ਉੱਤੋਂ ਸਹਿੰਦੇ ਜੱਗ ਦੀ ਹਾਸੀ । (‘ਅੰਮ੍ਰਿਤ’)ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
ਜੁਲਾਈ ੮, ੨੦੧੨.
———–
ਪਹਿਲੇ ਦਸਮਗ੍ਰੰਥ-ਬਾਨੀ ਗਾਵਤਾ ਥਾ ਖ਼ੂਬ-ਖ਼ੂਬ,
ਬਾਨੀ ਗਾਇ ਗਾਇ ਧਨ ਅਧਿਕ ਬਨਾਯੋ ਹੈ ।
ਪੰਥ ਨੈ ਭੀ ਮਾਨ ਸਨਮਾਨ ਘਨੋ ਦੀਨੋ ਤਾਹਿ,
ਜਥੇਦਾਰੀ ਦੈ ਕੈ ਪੰਚ ਆਪਨੋ ਬਨਾਯੋ ਹੈ ।
ਅਬ ਵਹੀ ਬਾਨੀ ਉਸੇ ਭਾਵਤੀ ਨਾ ਹਿਐ ਮਾਹਿ,
ਤਿਸੀ ਦਸਮ ਗ੍ਰੰਥ ਕੋ ਨਿਸ਼ਾਨੇ ਪੇ ਲੈ ਆਯੋ ਹੈ ।
ਇਸ ਬਾਰ ਖ਼ੁਦ ਕੋ ‘ਪ੍ਰੋਫ਼ੈਸਰ’ ਕਹਾਵਤ ਹੈ,
ਤੇਜਾ ਸਿੰਘ ਭਸੌੜ ਫਿਰ ਪੰਥ ਮਾਹਿ ਆਯੋ ਹੈ । (‘ਅੰਮ੍ਰਿਤ’)(ਜੁਲਾਈ ੨, ੨੦੧੨)
———–
ਸਿੱਖ ਕਹਿਲਾਏ ਕੇ ਭੀ ਗੁਰਬਾਣੀ ਨਿੰਦਤ ਜੋ,
ਐਸੇ ਪਾਖੰਡੀ ਕੋ ਮਲੇਛ ਪਹਿਚਾਨੀਏ ।
ਮਹਿਮਾ ਅਨੰਤ ਦਸ਼ਮੇਸ਼ ਜੂ ਕੇ ਗ੍ਰੰਥ ਕੀ ਹੈ,
ਬ੍ਰਜ ਅਉਰ ਫ਼ਾਰਸੀ ਕਾ ਸ਼ਾਹਕਾਰ ਜਾਨੀਏ ।
ਦਸਮ ਗੁਰੂ ਜੀ ਕੇ ਗ੍ਰੰਥ ਕੀ ਜੋ ਨਿੰਦਾ ਕਰੈ,
ਤਿਨ ਸਿਉ ਨਿਪਟਨੇ ਕੀ ਮਨ ਮਾਹਿ ਠਾਨੀਏ ।
ਦੇਹਧਾਰੀ ਗੁਰੂ ਅਬ ਖ਼ਾਲਸੇ ਕਾ ਕੋਊ ਨਾਹੀਂ,
ਗੁਰੂ ਜੀ ਕੀ ਬਾਣੀ ਕੋ ਹੀ ਸਤਿਗੁਰੂ ਮਾਨੀਏ । (‘ਅੰਮ੍ਰਿਤ’)(ਜੂਨ ੧, ੨੦੧੨)
———–
ਸ਼ਹਿਰ ਮੇਰੇ ‘ਤੇ ਬਿਜਲੀ ਚਮਕੇ, ਧੱਕ-ਧੱਕ ਹਿਰਦਾ ਧੜਕੇ।
ਮਰ ਚੁੱਕੇ ਸੱਜਣਾਂ ਦੀ ਯਾਦ ਅੱਜ ਅੱਖ ਮੇਰੀ ਵਿੱਚ ਰੜਕੇ।
ਬਾਹਰ ਵੀ ਵਰਖਾ ਹੁੰਦੀ ਤੇ ਅੱਖ ਵੀ ਮੀਂਹ ਵਰਸਾਏ,
ਬਾਹਰ ਬੱਦਲ ਰੋ ਰਿਹਾ, ਮੈਂ ਰੋਂਦਾ ਅੰਦਰ ਵੜਕੇ। (‘ਅੰਮ੍ਰਿਤ’)(੦੮ ਅਤੇ ੦੯ ਦਸੰਬਰ, ੨੦੧੧ ਦੀ ਦਰਮਿਆਨੀ ਇਸ ਰਾਤ ਵਿੱਚ ਖਰੜ੍ਹ ਸ਼ਹਿਰ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਹੈ।)
———–
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥੧੬॥
(ਸਲੋਕ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)ਅੱਜ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੈ।
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥
(ਸਲੋਕ ਮਹਲਾ ੯, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)–
भै काहू कउ देत नहि नहि भै मानत आन ॥
कहु नानक सुनि रे मना गिआनी ताहि बखानि ॥१६॥
(सलोक महला ९, श्री गुरु ग्रन्थ साहिब जी)आज श्री गुरु तेग बहादुर साहिब जी का बलिदान दिवस है.
पांच तत को तनु रचिओ जानहु चतुर सुजान ॥
जिह ते उपजिओ नानका लीन ताहि मै मानु ॥११॥
(सलोक महला ९, श्री गुरु ग्रन्थ साहिब जी)–
bhai kaahoo ka-o dayt neh neh bhai maanat aan.
(One who does not frighten anyone, and who is not afraid of anyone else).
kaho naanak sun ray manaa gi-aanee taahi bakhaan. ||16||
(- says Nanak, listen, mind: call him spiritually wise. ||16||)
(Salok Mahala 9, Sri Guru Granth Sahib Ji)Today is the martyrdom-day of Sri Guru Teg Bahadur Sahib.
paaNch tat ko tan rachi-o jaanhu chatur sujaan.
(Your body is made up of the five elements; you are clever and wise – know this well.)jih tay upji-o naankaa leen taahi mai maan. ||11||
(Believe it – you shall merge once again into the One, O Nanak, from whom you originated. ||11||)
(Salok Mahala 9, Sri Guru Granth Sahib Ji)November 24, 2011
———–
ਕਤਲ ਤਾਂ ਕਤਲ ਹੈ -
ਸਜ਼ਾਯੋਗ ਜੁਰਮ ।ਵੱਖਰੀ ਏ ਗੱਲ -
ਕਿ ਹੋ ਜਾਂਦੇ ਕੁੱਝ ਕਾਤਲ
ਬਾਇੱਜ਼ਤ ਬਰੀ ।ਕਾਨੂੰਨ ਵੀ ਕਾਨੂੰਨ ਹੈ,
ਇੱਕ ਵਿਅਕਤੀ ਦੇ ਕਤਲ ਦੇ ਜੁਰਮ ਵਿੱਚ -
ਦੋ-ਦੋ ਦੋਸ਼ੀ ਫਾਂਸੀ ਚਾੜ੍ਹੇ ਜਾਂਦੇ ।
ਹਜ਼ਾਰਾਂ ਲੋਕਾਂ ਦੇ ਕਾਤਲਾਂ ‘ਤੇ -
ਕਦੇ ਮੁਕੱਦਮਾ ਵੀ ਨਾ ਚੱਲਦਾ । (‘ਅੰਮ੍ਰਿਤ’)(ਨਵੰਬਰ, 1984 ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਯਾਦ ਕਰਦਿਆਂ…) (ਨਵੰਬਰ 01, 2011)
———–
ਥੋੜਾ-ਕੁ ਚਿਰ ਮੇਰਾ ਸਾਥ ਨਿਭਾਏਗੀ ।
ਉਹ ਵੀ ਆਖਿਰ ਮੇਰੇ ਤੋਂ ਤੰਗ ਆਏਗੀ ।
ਮੁੱਦਤ ਤੱਕ ਉਸ ਮੈਨੂੰ ਲਾਡ ਲਡਾਏ, ਪਰ,
ਜ਼ਿੰਦਗੀ ਆਖਿਰ ਮੈਨੂੰ ਪਿੱਠ ਵਿਖਾਏਗੀ । (‘ਅੰਮ੍ਰਿਤ’)(ਅਕਤੂਬਰ 18, 2011)
———–
ਮਤਲਬ ਦੀ ਦੁਨੀਆਂ ਵਿੱਚ ਚਾਰੇ ਪਾਸੇ ਘੋਰ ਹਨੇਰਾ ।
ਨਾ ਸਜਣਾਂ ਤੇਰਾ ਪੁੰਨ ਕੋਈ ਵੇਖੇ, ਕੋਈ ਵੇਖੇ ਪਾਪ ਨਾ ਮੇਰਾ । (‘ਅੰਮ੍ਰਿਤ’)(ਦੁਸ਼ਹਿਰਾ, ਅਕਤੂਬਰ 06, 2011)
———–
ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦਾ ਐਵੇਂ ਪੰਗਾ ਪਾ ਬੈਠੇ ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਪਣੇ ਸਿੰਗ ਫਸਾ ਬੈਠੇ ।
ਚੰਗੇ-ਭਲੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਸੀ ਬਣੇ ਹੋਏ,
ਚੌੜ ‘ਚ ਆ ਕੇ ਝੀਂਡਾ ਸਾਹਿਬ ਆਪਣੀ ਸੀਟ ਗਵਾ ਬੈਠੇ । (‘ਅੰਮ੍ਰਿਤ’)( ਸਤੰਬਰ 18, 2011 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਹਰਿਆਣਾ ਰਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜਗਦੀਸ਼ ਸਿੰਘ ਝੀਂਡਾ ਦੀ ਕਰਾਰੀ ਹਾਰ ਮਗਰੋਂ ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’ ਵੱਲੋਂ ਸਤੰਬਰ 22, 2011 ਨੂੰ ਕੀਤੀ ਗਈ ਟਿੱਪਣੀ )
———————————–
