(ਅੰਮ੍ਰਿਤ ਪਾਲ ਸਿੰਘ ‘ਅੰਮ੍ਰਿਤ’) ਬੱਤਖ ਦੀ ਸ਼੍ਰੇਣੀ ਦਾ ਇੱਕ ਪੰਛੀ ਹੈ, ਜਿਸ ਨੂੰ ਹੰਸ ਕਹਿੰਦੇ ਹਨ । ਹੰਸ ਬਾਰੇ ਪੁਰਾਣੇ ਕਵੀਆਂ ਨੇ ਇਹ ਧਾਰਣਾ ਬਣਾਈ ਹੋਈ ਹੈ ਕਿ ਉਹ ਮੋਤੀ ਖਾਂਦਾ ਹੈ । ਖ਼ਾਸ ਕਰ ਕੇ ਤਿੱਬਤ ਵਿੱਚ ਸਥਿੱਤ ਪ੍ਰਸਿੱਧ ਝੀਲ ਮਾਨਸਰੋਵਰ (ਮਾਨਸਰ) ਦੇ ਹੰਸਾਂ ਦਾ ਜ਼ਿਕਰ ਭਾਰਤੀ ਕਵਿਤਾ ਵਿੱਚ ਮੋਤੀ ਖਾਣ ਵਾਲੇ ਪੰਛੀ ਵਜੋਂ [...]